University of Calgary
UofC Navigation

ਅਕਸਰ ਪੁੱਛੇ ਜਾਣ ਵਾਲੇ ਸਵਾਲ

ਅਕਸਰ ਪੁੱਛੇ ਜਾਣ ਵਾਲੇ ਸਵਾਲ

ਕੀ ਦੋਭਾਸ਼ਾਵਾਂ ਨਾਲ ਵੱਡੇ ਹੋਣ ਵਾਲੇ ਬੱਚੇ ਉਲਝੇ ਹੋਏ (Confuse) ਮਹਿਸੂਸ ਕਰਦੇ ਹਨ, ਜਾਂ ਉਨ੍ਹਾਂ ਦੇ ਵਿਕਾਸ ਵਿਚ ਦੇਰੀ ਹੋ ਜਾਂਦੀ ਹੈ?

ਨਹੀਂ, ਦੋਭਾਸ਼ੀਏ ਬੱਚੇ, ਦੋ ਭਾਸ਼ਾਵਾਂ ਇਕੱਠੀਆਂ ਸਿੱਖਣ ਦੇ ਕੰਮ ਦਾ ਸਾਹਮਣਾ ਕਰਦੇ ਹੋਏੇ, ਉਲਝਣ ਮਹਿਸੂਸ ਨਹੀਂ ਕਰਦੇ। ਇਸ ਮੁੱਦੇ 'ਤੇ ਪਿਛਲੇ 30 ਸਾਲਾਂ ਵਿਚ ਬਹੁਤ ਅਧਿਐਨ ਹੋਇਆ ਹੈ, ਅਤੇ ਨਤੀਜਾ ਬਹੁਤ ਸਾਫ ਹੈ: ਦੋ ਭਾਸ਼ਾਵਾਂ ਇਕੱਠੇ ਸਿੱਖਣਾ, ਮਾਂ ਬੋਲੀ (ਪਹਿਲੀ ਬੋਲੀ) ਸਿੱਖਣ ਵਰਗਾ ਹੀ ਹੁੰਦਾ ਹੈ। ਇਹ ਕਹਿਣ ਦਾ ਭਾਵ ਹੈ ਕਿ ਦੋ ਭਾਸ਼ਾਵਾਂ ਦੇ ਵਿਕਾਸ ਦਾ ਢੰਗ ਵੀ ੳਸੇ ਤਰ੍ਹਾਂ ਦਾ ਹੀ ਹੁੰਦਾ ਹੈ ਜਿਸ ਤਰ੍ਹਾਂ ਇਕ ਭਾਸ਼ਾ ਦਾ, ਅਤੇ ਇਕ ਭਾਸ਼ਾ ਸਿੱਖਣ ਵਾਲਿਆਂ ਜਿੰਨੀ ਹੀ ਨਿਪੁੰਨਤਾ ਵਿਚ ਇਸ ਦਾ ਨਤੀਜਾ ਵੀ ਇਕ ਭਾਸ਼ਾ ਸਿੱਖਣ ਵਾਲਿਆਂ ਦੀ ਕਾਬਲੀਅਤ ਦੇ ਬਰਾਬਰ ਹੁੰਦਾ ਹੈ।    

ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਦੋਭਾਸ਼ੀਏ ਸ਼ਾਇਦ, ਖਾਸ ਤੌਰ 'ਤੇ ਸ਼ੁਰੂ ਵਿਚ, ਭਾਸ਼ਾਵਾਂ ਦੀਆਂ ਸ਼ਬਦਾਵਲੀਆਂ ਅਤੇ ਵਿਆਕਰਣਾਂ ਨੂੰ ਅਲਗ ਕਰਨ ਵਿਚ ਔਕੜਾਂ ਦਾ ਸਾਹਮਣਾ ਕਰਨ। ਇਹ ਸੱਚ ਹੈ ਕਿ ਦੋਭਾਸ਼ੀਏ ਭਾਸ਼ਾਵਾਂ ਦਾ ਮਿਸ਼ਰਣ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ  ਦੋਭਾਸ਼ੀਆਂ ਵਿਚ ਇਹ ਖਾਸ ਕਿਸਮ ਦਾ ਭਾਸ਼ਾ ਇਸਤੇਮਾਲ (ਸੰਕੇਤ-ਤਬਦੀਲੀ ਜਾਂ ਕੋਡ ਸਵਿਚਿੰਗ), ਵੱਡਿਆਂ ਅਤੇ ਬੱਚਿਆਂ ਵਿਚ, ਇਹ ਸੰਕੇਤ ਨਹੀਂ ਦਿੰਦਾ ਕਿ ਉਹ ਭਾਸ਼ਾਵਾਂ ਨੂੰ ਅਲਗ ਨਹੀਂ ਰੱਖ ਸਕਦੇ। ਜ਼ਰੂਰੀ ਨਹੀਂ ਕਿ ਇਸ ਦਾ ਮਤਲਬ ਇਹ ਹੈ ਕਿ ਉਹ ਭਾਸ਼ਾਵਾਂ ਨੂੰ ਅਲਗ ਨਹੀਂ ਰੱਖ ਸਕਦੇ। ਇਹ ਸੱਚ ਹੈ, ਕਿ ਕੋਡ ਸਵਿਚਿੰਗ ਉਨ੍ਹਾਂ ਦੁਆਰਾ ਜ਼ਿਆਦਾ ਵਾਰ ਇਸਤੇਮਾਲ ਕੀਤੀ ਜਾਂਦੀ ਹੈ ਜੋ ਕਿ ਦੋਨੋ ਭਾਸ਼ਾਵਾਂ ਵਿਚ ਸੁਖਾਲੇ ਹਨ ਅਤੇ ਮਾਹਰ ਹਨ, ਅਤੇ ਬਹੁਤ ਛੋਟੀ ਉਮਰ ਦੇ ਬੱਚੇ ਵੀ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਲੱਗੇ ਜੋ ਕਿ ਉਨ੍ਹਾਂ ਦੀ ਇਕ ਭਾਸ਼ਾ ਨਹੀਂ ਸਮਝਦੇ, ਭਾਸ਼ਾ ਮਿਸ਼ਰਣ ਕਰਨ ਤੋਂ ਪਰਹੇਜ਼ ਕਰਦੇ ਹਨ। ਸਭ ਤੋਂ ਜ਼ਰੂਰੀ ਤੌਰ 'ਤੇ ਦੋਭਾਸ਼ੀਏ ਬੱਚਿਆਂ ਵਿਚ ਇਹ ਦੇਖਣ ਨੂੰ ਮਿਲਦਾ ਹੈ ਕਿ ਤਕਰੀਬਨ ਦੋ ਸਾਲ ਦੀ ਉਮਰ ਦੇ ਲਗਭਗ ਉਨ੍ਹਾਂ ਦੀ ਭਾਸ਼ਾਂ ਵਿਸ਼ੇਸ਼ ਦੀ ਬਣਤਰ ਸਹੀ ਹੁੰਦੀ ਹੈ। ਅਗਰ , ਉਦਾਹਰਣ ਦੇ ਤੌਰ 'ਤੇ, ਉਹੀ ਵਿਚਾਰ ਪਰਗਟ ਕਰਨ ਲਈ ਵੱਖਰੀ ਸ਼ਬਦ-ਤਰਤੀਬ ਦੀ ਲੋੜ ਹੈ, ਦੋਭਾਸ਼ੀਏ ਹਰ ਭਾਸ਼ਾ ਲਈ ਸਹੀ ਸ਼ਬਦ ਤਰਤੀਬ ਵਰਤਦੇ ਹਨ, ਜਿਵੇਂ ਕਿ ਜਰਮਨ ਭਾਸ਼ਾ ਵਿਚ , ““da gehter”, ਦਾ ਸ਼ਾਬਦਿਕ ਅਰਥ ਹੈ “ਉੱਥੇ ਜਾਂਦਾ ਹੈ ਉਹ”, ਇਸ ਦੇ ਉਲਟ “ਉੱਥੇ ਉਹ ਜਾਂਦਾ ਹੈ”।  ਭਾਸ਼ਾ ਦਾ ਇਹ ਵਖਰਾਪਨ ਟਿਊਟਰਿੰਗ ਜਾਂ ਖਾਸ ਸਿਖਲਾਈ ਤੋਂ ਬਗੈਰ ਹੀ ਬਹੁਤ ਕੁਦਰਤੀ ਤਰੀਕੇ ਨਾਲ ਹੁੰਦਾ ਹੈ। ਮਾਪਿਆਂ ਅਤੇ ਹੋਰ ਸੰਭਾਲ ਕਰਤਾਵਾਂ ਲਈ ਇਹ ਕਾਫੀ ਹੁੰਦਾ ਹੈ ਕਿ ਉਹ ਬੱਚਿਆਂ ਨੂੰ ਸੁਭਾਵਿਕ ਤਰੀਕੇ ਨਾਲ ਸੰਬੋਧਨ ਕਰਨ।

ਇਸ ਸਵਾਲ ਦਾ ਜਵਾਬ ਦੇਣਾ ਆਸਾਨ ਨਹੀਂ ਕਿ ਕਿ ਦੋਭਾਸ਼ੀਆਂ ਵਿਚ ਇਕ ਭਾਸ਼ਾ ਵਾਲਿਆਂ ਨਾਲੋਂ ਭਾਸ਼ਾਈ ਗਿਆਨ ਦਾ ਵਾਧਾ ਜ਼ਿਆਦਾ ਹੌਲੀ ਹੁੰਦਾ ਹੈ।ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਸ਼ਾਈ ਵਿਕਾਸ ਦੀ ਰਫਤਾਰ ਦਾ ਭਰੋਸੇਯੋਗ ਮਾਪਦੰਡ ਲੱਭਣਾ ਮੁਸ਼ਕਲ ਹੈ। ਇਸ ਤੋਂ ਇਲਾਵਾ, ਇਕ ਭਾਸ਼ਾਈਆਂ ਅਤੇ ਦੋਭਾਸ਼ੀਆਂ ਵਿਚ ਵਿਅਕਤੀਗਤ ਤੌਰ 'ਤੇ ਕਾਫੀ ਫਰਕ ਹੁੰਦਾ ਹੈ। ਦੋ ਜਾਂ ਤਿੰਨ ਸਾਲ ਦਾ ਬੱਚਾ , ਦੂਸਰੇ ਬੱਚੇ ਤੋਂ ਆਸਾਨੀ ਨਾਲ ਨੌ ਮਹੀਨੇ ਅੱਗੇ ਹੋ ਸਕਦਾ ਹੈ।  ਹਾਲਾਂਕਿ ਕੁੱਝ ਖੋਜੀ ਇਹ ਰਿਪੋਰਟ ਕਰਦੇ ਹਨ ਕਿ ਦੋਭਾਸ਼ਾਏ ਬੋਲਣਾ ਦੇਰ ਨਾਲ ਸ਼ੁਰੂ ਕਰਦੇ ਹਨ ਜੋ ਕਿ ਦੋ ਸਾਲ ਦੀ ਉਮਰ ਤੋਂ ਬਾਅਦ, ਇਹ ਦੇਰੀ ਇਕ ਭਾਸ਼ੀਏ ਬੱਚਿਆਂ ਦੇ ਭਾਸ਼ਾ ਵਿਕਾਸ ਦੀ ਸਧਾਰਨ ਦਰ ਦੇ ਦਇਰੇ ਵਿਚ ਆਉਂਦਾ ਹੈ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ, ਹਾਲਾਂਕਿ ਕਿ ਦੋਭਾਸ਼ੀਆਂ ਦੀ ਸਿੱਖਣ ਦੀ ਦਰ ਸਮੁੱਚੇ ਤੌਰ 'ਤੇ ਹੌਲੀ ਹੋਵੇ, ਦੋਭਾਸ਼ੀਏ ਉਨ੍ਹਾਂ ਕਸਵੱਟੀਆਂ ਤੋਂ ਬਾਹਰ ਨਹੀਂ ਹਨ ਜੋ ਕਿ ਇਕ ਭਾਸ਼ਾ ਦੇ ਸਿੱਖਣ ਲਈ ਨਿਰਧਾਰਤ ਕੀਤੀਆਂ ਗਈਆਂ ਹਨ।

ਮੇਰਾ ਜੀਵਨਸਾਥੀ ਇਕ ਭਾਸ਼ਾਂ ਬੋਲਦਾ ਹੈ ਅਤੇ ਮੈਂ ਦੂਸਰੀ ਭਾਸ਼ਾ। ਇਨ੍ਹਾਂ ਦੋਨਾਂ ਭਾਸ਼ਾਵਾਂ ਵਿਚੋਂ ਇਕ ਵੀ ਅੰਗਰੇਜ਼ੀ ਨਹੀਂ ਹੈ। ਅਗਰ ਮੇਰੇ ਬੱਚੇ ਨੇ ਘਰ ਵਿਚ ਅੰਗਰੇਜ਼ੀ ਤੋਂ ਇਲਾਵਾ ਭਾਸ਼ਾਂਵਾਂ ਸਿੱਖੀਆਂ ਹਨ ਤਾਂ ਕੀ ਉਸ ਨੂੰ ਸਕੂਲ ਵਿਚ ਮੁਸ਼ਕਿਲ ਪੇਸ਼ ਆਵੇਗੀ?

ਮਨੁੱਖੀ ਭਾਸ਼ਾ ਸਿਖਲਾਈ ਸਮਰੱਥਾ ਬੱਚਿਆਂ ਨੂੰ ਦੋ ਜਾਂ ਫੇਰ ਤਿੰਨ ਭਾਸ਼ਾਵਾਂ ਨਾਲ ਨਾਲ ਸਿੱਖਣ ਦੇ ਯੋਗ ਬਣਾਉਂਦੀ ਹੈ; ਉਨ੍ਹਾਂ ਦਾ ਹਰ ਭਾਸ਼ਾ ਵਿਚ ਨਿਪੁੰਨਤਾ ਇਕ ਭਾਸ਼ਾਈ ਬੱਚਿਆਂ ਨਾਲੋਂ ਬਹੁਤੀ ਜ਼ਿਆਦਾ ਭਿੰਨ ਨਹੀਂ ਹੁੰਦੀ। ਪਰ, ਇਹ ਸਿੱਖਣ ਸਮਰੱਥਾ, ਜੀਵਨ ਕਾਲ ਦੌਰਾਨ ਬਦਲੀ ਹੋ ਜਾਂਦੀ ਹੈ। ਅਸੀਂ ਅਜਿਹੀਆਂ ਤਬਦੀਲੀਆਂ ਦੇ ਪ੍ਰਭਾਵਾਂ ਨੂੰ ਤਕਰੀਬਨ ਚਾਰ ਸਾਲ ਦੀ ਉਮਰ ਦੇ ਆਸ ਪਾਸ ਗਹੁ ਨਾਲ ਵੇਖਦੇ ਹਾਂ। ਦੂਸਰੇ ਸ਼ਬਦਾਂ ਵਿਚ, ਅਗਰ ਬੱਚਾ ਉਸ ਉਮਰ ਤੋਂ ਬਾਅਦ ਭਾਸ਼ਾ ਸਿੱਖਣੀ ਸ਼ੁਰੂ ਕਰਦਾ ਹੈ ਤਾਂ ਉਸ ਦਾ ਹਾਸਲ ਕੀਤਾ ਹੋਇਆ ਵਿਆਅਰਣ ਦਾ ਗਿਆਨ, ਇਕ ਭਾਸ਼ਾਈ ਮਾਂ ਬੋਲੀ ਬੋਲਣ ਵਾਲੇ ਬੱਚੇ ਦੇ ਵਿਆਕਰਣ ਦੇ ਗਿਆਨ ਨਾਲੋਂ ਕੁੱਝ ਹੱਦ ਤੱਕ ਭਿੰਨ ਹੋ ਸਕਦਾ ਹੈ।

 ਬਾਅਦ ਵਿਚ ਸ਼ੁਰੂ ਹੋਣ ਵਾਲੇ ਭਾਸ਼ਾ ਸਿੱਖਣ ਦੇ ਮੌਕੇ ਦੀ ਹਾਲਤ ਵਿਚ ਇਹ ਭਿੰਨਤਾਵਾਂ ਹੋਰ ਵੀ ਉਜਾਗਰ ਹੋਣਗੀਆਂ। ਹਾਲਾਂ ਕਿ ਪੱਕੇ ਤੌਰ 'ਤੇ , ਭਾਸ਼ਾ ਸਿੱਖਣਾ ਹਾਲੀ ਵੀ ਸੰਭਵ ਹੁੰਦਾ ਹੈ, ਬਾਅਦ ਵਾਲੀਆਂ ਉਮਰਾਂ ਵਿਚ ਵੀ, ਇਸ ਦੀ ਸੰਭਾਵਨਾ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ ਕਿ ਬੱਚਾ ਸੰਪੂਰਨ ਤੌਰ 'ਤੇ ਦੂਸਰੀ ਭਾਸ਼ਾ ਵਿਚ ਮਾਂ ਬੋਲੀ ਜਿੰਨੀ ਨਿਪੁੰਨਤਾ ਹਾਸਲ ਕਰੇਗਾ। ਇਸ ਲਈ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਦੀ ਅੰਗਰੇਜ਼ੀ ਦਾ ਗਿਆਨ ਅਤੇ ਨਿਪੁੰਨਤਾਵਾਂ, ਮਾਂ ਬੋਲੀ ਅੰਗਰੇਜ਼ੀ ਬੁਲਾਰੇ ਵਰਗੀਆਂ ਹੋਣ ਤਾਂ, ਜਿਥੋਂ ਤੱਕ ਸੰਭਵ ਹੋ ਸਕੇ, ਚਾਰ ਸਾਲ ਦੀ ਉਮਰ ਤੋਂ ਪਹਿਲਾਂ ਹੀ, ਤੁਹਾਨੂੰ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉਸ ਨੂੰ ਅੰਗਰੇਜ਼ੀ ਸਿੱਖਣ ਦਾ ਮੌਕਾ ਮਿਲੇ। ਮੈਨੂੰ ਇਕ ਹੋਰ ਨੁਕਤਾ ਸ਼ਾਮਲ ਕਰਨ ਦਿੳ। ਭਾਸ਼ਾਵਾਂ ਨੂੰ ਸਫਲਤਾਪੂਰਵਕ ਸਿੱਖਣ ਲਈ, ਛੋਟੇ ਬੱਚਿਆਂ ਨੂੰ ਸਪੈਸ਼ਲ ਟੀਚੰਗ ਜਾਂ ਨਿਰੀਖਣ ਦੀ ਲੋੜ ਨਹੀਂ ਹੁੰਦੀ ਹੈ; ਉਨ੍ਹਾਂ ਨੂੰ ਸਿਰਫ ਉਸ ਭਾਸ਼ਾ ਜਾਂ ਭਾਸ਼ਾਵਾਂ ਦੇ ਪ੍ਰਤੀ ਮੌਕੇ ਦੀ ਲੋੜ ਹੈ ਜੋ ਉਹ ਸਿੱਖਣਾ ਚਾਹੁੰਦੇ ਹਨ। “ਮੌਕੇ” ਦਾ ਅਰਥ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਭਾਸ਼ਾਵਾਂ ਵਿਚ ਸੰਬੋਧਨ ਕੀਤਾ ਜਾਵੇ ਅਤੇ ਉਹ ਆਪਸੀ ਗਲਬਾਤ ਵੀ ਇਨ੍ਹਾਂ ਭਾਸ਼ਾਵਾਂ ਵਿਚ ਕਰਨ। ਕੇਵਲ ਵੱਖ ਵੱਖ ਭਾਸ਼ਾਂਵਾਂ ਵਿਚ ਗਲਬਾਤ ਸੁਣਨਾ ਜਾਂ ਟੀ ਵੀ ਦੇਖਣਾ ਕਾਫੀ ਨਹੀਂ ਹੋਵੇਗਾ। ਹਾਂ, ਇਹ ਇਕ ਭਾਸ਼ੀਏ ਤੇ ਦੋਭਾਸ਼ੀਏ ਲਈ, ਬਿਲਕੁਲ ਸੱਚ ਹੈ, ਪਰ ਕਿਉਂਕਿ ਬਹੁਭਾਸ਼ਾ ਵਾਲੇ ਮਹੌਲ ਵਿਚ ਪਲਣ ਵਾਲੇ ਬੱਚੇ ਇਕ ਭਾਸ਼ਾ ਬੋਲਣ ਵਾਲਿਆਂ ਨਾਲੋਂ ਹਰ ਭਾਸ਼ਾ ਵਿਚ ਘੱਟ ਸਮਾਂ ਪ੍ਰਾਪਤ ਕਰਦੇ ਹਨ, ਜੇ ਅਸੀਂ ਹਰ ਭਾਸ਼ਾ ਵਿਚ ਰੋਜ਼ਾਨਾ  ਦੇ ਘੰਟੇ ਗਿਣੀਏ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਬਹੁਭਾਸ਼ੀਆਂ ਦੇ ਮਾਪੇ ਅਤੇ ਸੰਭਾਲ ਕਰਤਾ ਉਨ੍ਹਾਂ ਨੂੰ ਭਾਸ਼ਾ ਨਾਲ ਭਰਪੂਰ ਮਹੌਲ ਪ੍ਰਦਾਨ ਕਰਨ ਅਤੇ ਉਨ੍ਹਾਂ ਨਾਲ ਗੱਲ ਕਰਨ, ਪੜ੍ਹਨ ਅਤੇ ਹੋਰਸ ਸਭ ਕੁੱਝ ਵੀ ਕਰਨ।

ਮੈਂ ਆਪਣੇ ਬੱਚੇ ਨੂੰ ਪੜ੍ਹਨਾ ਸਿਖਾਵਾਂਗਾਫ਼ਸਿਖਾਵਾਂਗੀ, ਕੀ ਮੈਨੂੰ ਉਸ ਨੂੰ ਸਿਰਫ ਇਕ ਭਾਸ਼ਾ ਵਿਚ ਹੀ ਪੜ੍ਹਾਉਣਾ ਚਾਹੀਦਾ ਹੈ?

  ਇਕ ਮਾਪੇ ਦੇ ਤੌਰ 'ਤੇ, ਆਪਣੇ ਬੱਚੇ ਦੇ ਇਕ ਚੰਗਾ ਪੜ੍ਹਨ ਵਾਲਾ ਬਣਨ ਵਾਸਤੇ, ਤੁਸੀਂ ਇਕ ਬਹੁਤ ਹੀ ਮਹੱਤਵਪੂਰਨ ਅਤੇ ਜ਼ਰੂਰੀ ਕਿਰਦਾਰ ਨਿਭਾ ਸਕਦੇ ਹੋ। ਕੁੱਝ ਯਾਦ ਰੱਖਣ ਵਾਲੀਆਂ ਜ਼ਰੂਰੀ ਗੱਲਾਂ ਇਹ ਹਨ:

  • ਦੋ ਭਾਸ਼ਾਵਾਂ ਵਿਚ ਪੜ੍ਹ ਕੇ ਸਣਾਉਣ ਨਾਲ, ਤੁਸੀਂ ਆਪਣੇ ਬੱਚੇ  ਨੂੰ ਉਲਝਣ (ਛੋਨਡੁਸੲ) ਵਿਚ ਨਹੀਂ ਪਾਓਗੇ।
  • ਖੋਜ ਦਰਸਾਉਂਦੀ ਹੈ ਕਿ ਜਿਹੜਾ ਬੱਚਾ ਦੋ ਭਾਸ਼ਾਵਾਂ ਵਿਚ ਨਿਪੁੰਨਤਾ ਦਾ ਵਿਕਾਸ ਕਰ ਰਿਹਾ ਹੁੰਦਾ ਹੈ ਉਸ ਲਈ ਇਹ ਕਿਰਿਆ ਬਹੁਤ ਹੀ ਲਾਭਦਾਇਕ ਹੁੰਦੀ ਹੈ।
  • ਸਕੂਲਾਂ ਤੇ ਅਧਿਆਪਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਵਿਰਸਈ ਭਾਸ਼ਾਵਾਂ ਦਾ ਸਤਿਕਾਰ ਕਰਨ। ਇਸ ਨਾਲ ਬੱਚਿਆਂ ਵਿਚ ਵਧੇਰੇ ਸਵੈ-ਵਿਸ਼ਵਾਸ ਦੇ ਵਾਧੇ ਵਿਚ ਮਦਦ ਮਿਲਦੀ ਹੈ ਅਤੇ ਉਨ੍ਹਾਂ ਨੂੰ ਦੋਨਾਂ ਭਾਸ਼ਾਵਾਂ ਵਿਚ ਬਿਹਤਰ ਪੜ੍ਹਨ ਵਾਲੇ ਰੀਡਰ) ਬਣਾਉਣ ਵਿਚ ਸਹਾਈ ਹੁੰਦੀ ਹੈ। ਦੋਨੋ ਭਾਸ਼ਾਵਾਂ ਵਿਚ ਭਾਸ਼ਾ ਅਤੇ ਸਾਖਰਤਾ ਦੇ ਮੁਹਾਰਤ ਦੇ ਵਿਕਾਸ ਵਿਚ ਮਦਦ ਲਈ ਬਹੁਤ ਸਾਰੇ ਸਰੋਤ ਉਪਲਬਧ ਹਨ। ਦੋਨਾਂ ਭਾਸ਼ਾਵਾਂ ਵਿਚ ਸਾਖਰਤਾ ਦੇ ਵਿਕਾਸ ਲਈ ਦੋ ਭਾਸ਼ਾ ਵਾਲੀਆਂ ਕਿਤਾਬਾਂ (ਦੋ ਭਾਸ਼ਾਵਾਂ ਵਿਚ ਪ੍ਰਕਾਸ਼ਤ ਕਿਤਾਬਾਂ), ਇਕ ਬਹੁਤ ਵਧੀਆਂ ਢੰਗ ਹਨ। ਇਕ ਅਜਿਹਾ ਸੌਫਟਵੇਅਰ ਵੀ ਹੈ ਜਿਸ ਨਾਲ ਤੁਸੀ ਆਪਣੇ ਬੱਚੇ ਦੀ ਪੜ੍ਹਨ ਵਿਚ ਮਦਦ ਕਰ ਸਕਦੇ ਹੈ।    

ਵਧੇਰੇ ਜਾਣਕਾਰੀ ਲਈ ਹੇਠ ਦਿੱਤੀਆਂ ਵੈੱਬਸਾਈਟਾਂ 'ਤੇ ਜਾ ਕੇ ਜਾਂਚ ਪੜਤਾਲ ਕਰੋ:   http://www.mantralingua.com/mantralinguachoosecountry.html 

http://www.scribjab.com/

http://www.ryerson.ca/mylanguage/

http://www.elodil.com/

http://www.rahatnaqvi.ca/wordpress/publications/in-the-media/dual-language-training-2/ 

ਪ੍ਰਵਾਸੀ ਬੱਚੇ ਜੋ ਕਿ ਦੋਭਾਸ਼ੀਆਂ ਦੇ ਤੌਰ 'ਤੇ ਉੱਭਰ ਰਹੇ ਹੁੰਦੇ ਹਨ ਅਤੇ ਉਨ੍ਹਾਂ ਨੂੰ, ਉਨ੍ਹਾਂ ਦੀਆਂ ਦੋ ਭਾਸ਼ਾਵਾਂ ਦੀਆਂ ਦੁਨੀਆਵਾਂ ਵਿਚ ਵਿਚਰਨ ਲਈ, ਮਾਰਗਦਰਸ਼ਨ ਅਤੇ ਮਦਦ ਦੀ ਲੋੜ ਹੁੰਦੀ ਹੈ, ਅਜੋਕੀ ਖੋਜ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਪੇਸ਼ਾਵਰਾਂ ਅਤੇ ਅਧਿਆਪਕਾਂ ਨੂੰ ਪ੍ਰੋਤਸਾਹਤ ਕਰਨ ਦੀ ਮਹੱਤਤਾ ਦਰਸਾਉਂਦੀ ਹੈ (Chumak, 2012).

ਜੇਕਰ ਤੁਸੀਂ ਇਸ ਵਿਸ਼ੇ 'ਤੇ ਹੋਰ ਜਾਣਕਾਰੀ ਪ੍ਰਪਤ ਕਰਨਾ ਚਾਹੁੰਦੇ ਹੋ ਤਾਂ ਟਰਾਂਟੋ ਯੂਨੀਵਰਸਿਟੀ ਦੇ ਜਗਤ ਪ੍ਰਸਿੱਧ ਮਾਹਰ ਪ੍ਰੋਫੈਸਰ ਜਿੱਮ ਕੱਮਿਨਜ਼ ਦੇ ਕੰਮ ਨੂੰ ਦੇਖੋ। ਇੱਥੇ ਜਾਉ: 

http://iteachilearn.org/cummins/