University of Calgary
UofC Navigation

ਦੋਭਾਸ਼ੀਏ ਬੱਚਿਆਂ ਦੇ ਮਾਪਿਆਂ ਲਈ ਕਾਊਂਸਲਿੰਗ ਸੇਵਾਵਾਂ

ਦੋਭਾਸ਼ੀਏ ਬੱਚਿਆਂ ਦੇ ਮਾਪਿਆਂ ਲਈ ਕਾਊਂਸਲਿੰਗ ਸੇਵਾਵਾਂ

ਕੈਲਗਰੀ: ਇਕ ਬਹੁਭਾਸ਼ੀ ਸਮਾਜ 

ਕੈਲਗਰੀ ਦੀ ਤਾਕਤ ਇਸ ਦਾ ਬਹੁਭਾਸ਼ਾਪਨ ਹੈ। ਇਹ ਸਚਾਈ ਹੈ ਕਿ ਪ੍ਰਵਾਸੀ (ਦੂਸਰੇ ਦੇਸ਼ਾਂ ਤੋਂ ਆਏ ਲੋਕ) ਕੈਲਗਰੀ ਦੀ ਜਨਸੰਖਿਆ ਦਾ 21% ਹਿੱਸਾ ਹਨ, ਅਤੇ ਨਵੇਂ ਕੈਲਗਰੀ ਵਾਸਿਆਂ ਦਾ 49% ਹਿੱਸਾ, ਨਾ ਅੰਗਰੇਜ਼ੀ ਅਤੇ ਨਾਂ ਹੀ ਫਰੈਂਚ ਬੋਲਦੇ ਹਨ। ਜਦੋਂ ਕਿ ਇਨ੍ਹਾਂ ਪ੍ਰਵਾਸੀਆਂ ਅਤੇ ਇਨ੍ਹਾਂ ਦੇ ਬੱਚਿਆਂ ਲਈ ਅੰਗਰੇਜ਼ੀ ਸਿੱਖਣਾ ਜ਼ਰੂਰੀ ਹੋਵੇਗਾ, ਪਰ “ਵਿਰਸੇ ਦੀ ਭਾਸ਼ਾ” ਦੀ ਸੰਭਾਲ ਵੀ ਬਹੁਤ ਮਹੱਤਵਪੂਰਨ ਹੈ।

ਦੋਭਾਸ਼ੀਏਪਨ ਦੇ ਫਾਇਦੇ 
ਦੋਭਾਸ਼ਾਪਨ ਬੱਚਿਆਂ ਦੇ ਵਿਕਾਸ ਲਈ ਫਾਇਦੇਮੰਦ ਹੁੰਦਾ ਹੈ। ਦੋਭਾਸ਼ਾਪਨ ਦੇ ਕਈ ਫਾਇਦੇ ਹਨ ਜਿਨ੍ਹਾਂ ਵਿਚ ਸ਼ਾਮਲ ਹਨ,  ਪੜ੍ਹਨ ਦੀ ਸਮਰੱਥਾ ਵਿਚ ਵਾਧਾ ਅਤੇ ਹਿਸਾਬ ਵਿਚ ਨਿਪੁੰਨਤਾ ਅਤੇ ਹੋਰ ਵਧੇਰੇ ਭਾਸ਼ਾਵਾ ਸਿੱਖਣ ਵਿਚ ਆਸਾਨੀ, ਪਰ ਫਾਇਦੇ ਇਨ੍ਹਾਂ ਤੱਕ ਹੀ ਸੀਮਤ ਨਹੀਂ ਹੁੰਦੇ। ਪਰ, ਅਕਸਰ ਮਾਪਿਆਂ ਦੇ ਸਵਾਲ ਅਤੇ ਸ਼ੱਕ ਹੁੰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਦੋਭਾਸ਼ਾਵਾਂ ਨਾਲ ਕਿਵੇਂ ਪਾਲਣ।

ਐੱਲ.ਆਰ.ਸੀ. (ਲੈਂਗੁਏਜ ਰਿਸਰਚ ਸੈਂਟਰ) ਦੀਆਂ ਮਾਪਿਆਂ ਲਈ ਕਾਊਂਸਲਿੰਗ ਸੇਵਾਵਾਂ ਇਨ੍ਹਾਂ ਮਸਲਿਆਂ ਦਾ ਹੱਲ ਕੱਢਣ ਲਈ ਆਸਵੰਦ ਹਨ। ਇਹ ਲੋਕਾਂ ਨੂੰ ਦੋਭਾਸ਼ਾਪਨ ਦੇ ਫਾਇਦਿਆਂ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹੈ ਅਤੇ ਕਈ ਭਾਸ਼ਾਵਾਂ ਵਿਚ ਮਾਹਰਤਾ ਦਾ ਵਿਕਾਸ ਕਰ ਰਹੇ ਬੱਚਿਆਂ ਦੀ ਸਹਾਇਤਾ ਕਰਨ ਵਾਲੇ ਪਰਿਵਾਰਾਂ, ਸਿੱਖਿਅਕਾਂ, ਅਤੇ ਨੀਤੀਆਂ ਬਣਾਉਣ ਵਾਲਿਆਂ ਦਾ ਹੌਸਲਾ ਵਧਾਉਣਾ ਚਹੁੰਦਾ ਹੈ।

ਮਾਪਿਆਂ ਲਈ ਕਾਊਂਸਲਿੰਗ ਸੇਵਾਵਾਂ 

ਭਾਸ਼ਾਈ ਦਰਿਸ਼ਟੀਕੋਨ ਤੋਂ ਅਜੋਕੀ ਭਾਸ਼ਾ ਸਬੰਧੀ ਖੋਜ 'ਤੇ ਆਧਾਰ 'ਤੇ ਅਸ਼ੀਂ ਇਹਨਾਂ ਖੇਤਰਾਂ ਵਿਚ ਕਾਊਂਸਲਿੰਗ ਸੇਵਾਵਾਂ ਪ੍ਰਦਾਨ ਕਰਦੇ ਹਾਂ:

  • ਪ੍ਰੀਸਕੂਲ ਦੀ ਉਮਰ ਦੇ ਬਹੁਭਾਸ਼ੀ ਬੱਚਿਆਂ ਦਾ ਭਾਸ਼ਾ ਵਿਕਾਸ
  • ਭਾਸ਼ਾ ਅਲੈਹਦਗੀ ਅਤੇ ਭਾਸ਼ਾ ਮਿਸ਼ਰਣ
  • ਦੂਸਰੀ ਭਾਸ਼ਾ ਦੀ ਜਲਦੀ (ਛੋਟੀ ਉਮਰ ਵਿਚ) ਪੜ੍ਹਾਈ
  • ਬਹੁਭਾਸ਼ੀ ਸਿੱਖਿਆ 
  • ਰੋਜ਼ਾਨਾ ਦੀ ਜ਼ਿੰਦਗੀ ਵਿਚ ਬਹੁਭਾਸ਼ਾਪਨ

 ਇਸ ਸੇਵਾ ਦੀ ਪਹਿਲ ਦੇ ਮੋਢੀ  ਡਾਕਟਰ ਯੂਰਗੈਨ ਐੱਮ. ਮੇਜ਼ਲ  ਹਨ ਅਤੇ ਡਾਕਟਰ ਰਾਹਤ ਨਕਵੀ ਇਸ ਵਿਚ ਸਹਾਇਤਾ ਕਰ ਰਹੇ ਹਨ।ਅਗਰ ਤੁਹਾਡੇ ਕੋਈ ਸਵਾਲ ਹਨ ਤਾਂ ਕ੍ਰਿਪਾ ਕਰ ਕੇ ਇਹ ਵੈਬਾਈਟਸ ਵੇਖੋ ਜਿੱਥੇ ਮਦਦ ਕਰਨ ਵਾਲੀ ਜਾਣਕਾਰੀ ਹੈ। ਬਚਪਨ ਵਿਚ ਬਹੁਭਾਸ਼ਾਪਨ ਦੇ ਫਾਇਦਆਂ ਬਾਰੇ “ਐਡਵਾਂਟੇਜ ਫੌਰ ਲਾਈਫ” ਵਿਚੋਂ ਲਈੇ ਗਈ ਜ਼ਰੂਰੀ ਸਮਗਰੀ ਲਈ ਇੱਥੇ hereਕਲਿੱਕ ਕਰੋ। ਅਗਰ ਬਚਪਨ ਵਿਚ ਬਹੁਭਾਸ਼ਾਪਨ ਨਾਲ ਸਬੰਧਤ ਵਿਸ਼ਿਆਂ ਬਾਰੇ ਤੁਸੀਂ ਹੋਰ ਸਮੱਗਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਕ੍ਰਿਪਾ ਕਰ ਕੇ         recommended books  ਦੀ ਸੂਚੀ ਵੇਖੋ। ਅਗਰ ਤੁਹਾਡੇ ਪ੍ਰੀਸਕੂਲ ਦੌਰਾਨ ਜਾਂ ਪਰਿਵਾਰ ਵਿਚ ਬਹੁਭਾਸ਼ਾਪਨ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਇਹ ਫਾਰਮ  ਭਰੋ ਜੋ ਕਿ ਡਾਕਟਰ ਯੂਰਗੈਨ ਐੱਮ. ਮੇਜ਼ਲ ਕੋਲ ਭੇੇਜਿਆ ਜਾਵੇਗਾ।  ਅਗਰ ਤੁਹਾਡੇ ਸਕੂਲ ਸਬੰਧੀ ਬਹੁਭਾਸ਼ਾਪਨ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਇਹ ਫਾਰਮ  ਭਰੋ ਜੋ ਕਿ ਡਾਕਟਰ ਰਾਹਤ ਨਕਵੀ ਕੋਲ ਭੇਜਿਆ ਜਾਵੇਗਾ। 

ਅਗਰ ਕੈਲਗਰੀ ਬਹੁਭਾਸ਼ਾਪਨ ਨੂੰ ਉਤਸਾਹਤ ਕਰਨ ਵਾਲੇ ਸੈਂਟਰਾਂ  ਬਾਰੇ ਤੁਸੀਂ ਵਧੇਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਦੁਆਰੇ ਬਣਾਈ ਗਈ ਸੂਚੀ ਵੇਖੋ।

 

ਕੈਲਗਰੀ ਬੋਰਡ ਔਫ ਐਜੂਕੇਸ਼ਨ (ਸੀ.ਬੀ.ਈ.) ਅਤੇ ਕੈਲਗਰੀ ਕੈਥੋਲਿਕ ਸਕੂਲ ਡਿਸਟਰਿਕਟ ਵਿਦਿਆਰਥੀਆਂ ਦੁਆਰਾ ਵਧੀਆ, ਚਿਰਸਥਾਈ ਭਾਸ਼ਾ ਸਿਖਲਾਈ ਪ੍ਰੋਗਰਾਮ ਅਤੇ ਕੋਰਸ ਬਰਾਬਰ ਵੰਡ ਦੇ ਅਧਾਰ 'ਤੇ ਉਪਲਬਧ ਕਰਵਾਉਣ ਲਈ ਵਚਨਵੱਧ ਹੈ। ਇਸ ਉਦੇਸ਼ ਲਈ ਸੀ.ਬੀ.ਈ. ਹੇਠ ੁਿਦੱਤਿਆਂ ਵਿਸ਼ਿਆ ਵਿਚ ਪ੍ਰੋਗਰਾਮ ਉਪਲਬਧ ਕਰਵਾਉਂਦੀ ਹੈ:

  •  ਫਰੈਂਚ ਇਮਰਸ਼ਨ ਅਤੇ ਫਰੈਂਚ ਐਜ਼ ਏ ਸੈਕਿੰਡ ਲੈਂਗੁਏਜ
  •  ਸਪੈਨਿਸ਼ ਬਾਇਲਿੰਗੁਅਲ ਅਤੇ ਸਪੈਨਿਸ਼ ਲੈਂਗੁਏਜ ਐਂਡ ਕਲਚਰ  
  •  ਜਰਮਨ ਬਾਇਲਿੰਗੁਅਲ ਅਤੇ ਜਰਮਨ ਲੈਂਗੁਏਜ ਐਂਡ ਕਲਚਰ  
  •  ਚਾਈਨੀਜ਼ (ਮੈਂਡਰਿਨ) ਬਾਇਲਿੰਗੁਅਲ ਪ੍ਰੋਗਰਾਮ ਅਤੇ ਚਾਈਨੀਜ਼ (ਮੈਂਡਰਿਨ) ਲੈਂਗੁਏਜ ਐਂਡ ਕਲਚਰ
  •  ਹੋਰ ਭਾਸ਼ਾਵਾਂ ਅਤੇ ਸਭਿਆਚਾਰ

ਕੈਲਗਰੀ ਕੈਥੋਲਿਕ ਸਕੂਲ ਬੋਰਡ ਫਰੈਂਚ ਅਤੇ ਸਪੈਨਿਸ਼ ਵਿਚ ਪ੍ਰੋਗਰਾਮ ਪੇਸ਼ ਕਰਦਾ ਹੈ। ਕੈਲਗਰੀ ਦੇ ਇਮਰਸ਼ਨ ਅਤੇ ਬਾਇਲਿੰਗੁਅਲ ਦੀ ਉਪਲਬਧਾਂ ਬਾਰੇ ਇੱਥੇ ਪਤਾ ਕੀਤਾ ਜਾ ਸਕਦਾ ਹੈ।

ਇਸ ਸੇਵਾ ਦਾ ਨਿਰਮਾਨ ਯੂਨੀਵਰਸਿਟੀ ਔਫ ਹੈਮਬਰਗ ਵਿਚ ਉਪਲਬਧ ਮਾਡਲ ਦੇ ਆਧਾਰ 'ਤੇ ਸਿਰਜਿਆ ਗਿਆ ਹੈ।  

ਬੇਦਾਹਵਾ 

ਹਾਲਾਂ ਕਿ ਇਸ ਵੈੱਬਸਾਈਟ ਨੂੰ ਇਕੱਠੀ ਕਰਨ ਅਤੇ ਇਸ ਵਿਚਲੀ ਸਮੱਗਰੀ ਪ੍ਰਕਾਸ਼ਤ ਕਰਨ ਲਈ ਯੋਗ ਧਿਆਨ ਰੱਖਿਆ ਗਿਆ ਹੈ, ਪਰ ਲੈਂਗੁਏਜ ਰਿਸਰਚ ਸੈਂਟਰ ਅਤੇ ਯੂਨੀਵਰਸਿਟੀ ਔਫ ਕੈਲਗਰੀ ਇਸ ਜਾਣਕਾਰੀ ਬਾਰੇ ਨਾ ਤਾਂ ਕੋਈ ਨੁਮਾਇੰਦਗੀ ਕਰਦੇ ਹਨ ਅਤੇ ਨਾਂ ਹੀ ਕੋਈ ਵਰੰਟੀਆਂ ਦਿੰਦੇ ਹਨ। ਵੈੱਬ ਸਾਈਟ ਵਿਚਲੀ ਜਾਣਕਾਰੀ ਸਿਰਫ ਦੋਭਾਸ਼ੀਏ ਬੱਚਿਆਂ ਦੇ ਮਾਪਿਆਂ ਲਈ ਜਾਣਕਾਰੀ ਪ੍ਰਦਾਨ ਕਰਦੀ ਹੈ, ਅਤੇ ਇਸ 'ਤੇ ਨਿਰਭਰ ਕਰਨਾ ਤੁਹਾਡੀ ਆਪਣੀ ਜੁੰਮੇਵਾਰੀ 'ਤੇ ਹੈ।    

 

ਇਸ ਵੈੱਬਸਾਈਟ ਰਾਹੀਂ ਤੁਸੀਂ ਹੋਰ ਵੈਬਸਾਈਟ ਨਾਲ ਵੀ ਲਿੰਕ ਕਰ ਸਕਦੇ ਹੋ ਜੋ ਕਿ ਲੈਂਗੁਏਜ ਰਿਸਰਚ ਸੈਂਟਰ ਅਤੇ ਯੂਨੀਵਰਸਿਟੀ ਔਫ ਕੈਲਗਰੀ ਦੇ ਥੱਲੇ ਨਹੀਂ ਹਨ। ਕਿਸੇ ਵੀ ਲ਼ਿੰਕ ਦੇ ਸ਼ਾਮਲ ਕਰਨ ਦਾ ਜ਼ਰੂਰੀ ਨਹੀਂ ਕਿ ਇਹ ਮਤਲਬ ਹੈ ਕਿ ਅਸੀਂ ਇਨ੍ਹਾਂ ਵੈੱਬਸਾਈਟ 'ਤੇ ਜਾਣ ਦੀ ਦੀ ਸਿਫਾਰਸ਼ ਕਰਦੇ ਹਾਂ ਜਾਂ ਉਨ੍ਹਾਂ ਵਿਚਲੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ।

ਅਕਸਰ ਪੁੱਛੇ ਜਾਣ ਵਾਲੇ ਸਵਾਲ