University of Calgary
UofC Navigation

Biographies

Jürgen M. Meisel

ਯੂਰਗੈੱਨ ਐਮ. ਮੇਜ਼ਲ ਯੂਨੀਵਰਸਿਟੀ ਔਫ ਹੈੱਮਬਰਗ(ਜਰਮਨੀ) ਵਿਚ ਏਮੈਰੀਟਸ ਪ੍ਰੋਫੈਸਰ ਔਫ ਰੋਮੈਂਸ ਲਿੰਗਿਉਇਸਟਿਕ ਹਨ ਅਤੇ ਯੂਨੀਵਰਸਿਟੀ ਔਫ ਕੈਲਗਰੀ ਵਿਖੇ ਡਿਪਾਰਟਮੈਂਟ ਔਫ ਲਿੰਗਿਉਇਸਟਿਕਸ, ਲ਼ੈਂਗੁਏਜ਼ਜ਼ ਐਂਡ ਕਲਚਰਜ਼ ਵਿਚ ਐਡਜਨਕਟ ਪ੍ਰੋਫੈਸਰ ਹਨ ਅਤੇ ਇਸੇ ਯੂਨੀਵਰਸਿਟੀ ਦੇ ਲੈਂਗੁਏਜ਼ ਰਿਸਰਚ ਸੈਂਟਰ ਵਿਚ ਡਿਸਟਿੰਗਿਉਇਸ਼ਡ ਫੈਲੋ ਹਨ।ਲੰਡ (Lund) ਯੂਨੀਵਰਸਿਟੀ (ਸਵੀਡਨ) ਦੀ ਫੈਕਲਟੀ ਔਫ ਹਿਮਿਊਨਿਟੀਜ਼ ਵਲੋਂ 2004 ਵਿਚ ਉਨ੍ਹਾਂ ਨੂੰ ਔਨਰੇਰੀ ਡੌਕਟਰੇਟ ਦਾ ਸਨਮਾਨ ਦਿੱਤਾ ਗਿਆ। ਯੂਨੀਵਰਸਿਟੀ ਔਫ ਹੱੈਮਬਰਗ  ਦੇ ਰਿਸਰਚ ਸੈਂਟਰ ਔਨ ਮਲਟੀਲਿੰਗੁਇਜ਼ਮ ਦੇ ਸੈਂਟਰ ਦਾ 1999 ਵਿਚ ਨੀਂਹ ਉਸਾਰੀ ਤੋਂ ਲੈ ਕੇ 2006 ਤੱਕ ਨਿਰਦੇਸ਼ਨ ਕੀਤਾ, ਅਤੇ ਬਾਇਲਿੰਗੁਅਲ ਇਜ਼ਮ: ਲੈਂਗੁੇਜ਼ ਅਤੇ ਕੌਗਨੀਸ਼ਨ ਦੇ ਪਹਿਲੇ ਸੰਪਾਦਕ ਸਨ। ਉਨ੍ਹਾਂ ਦੀ ਖੋਜ ਦੇ ਮੁੱਖ ਖੇਤਰ ਹਨ, ਬਾਇਲਿੰਗੁਅਲ ਫਸਟ ਲੈਂਗੁਏਜ਼ ਐਕਿਉਜੇਸ਼ਨ, ਨੂੰ ਬੱਚਿਆਂ ਅਤੇ ਬਾਲਗਾਂ ਦੁਆਰਾ ਸਹਿਜਤਾ ਨਾਲ ਦੂਸਰੀ ਭਾਸ਼ਾ ਸਿੱਖਣ, ਰੋਮਮੈਂਸ ਸਿਨਟੈਕਸ, ਅਤੇ ਹਿਸਟੋਰੀਕਲ ਲਿੰਗਿਉਇਸਟਿਕਸ; 30 ਸਾਲ ਤੋਂ ਵਧ ਸਮੇਂ ਤੋਂ, ਬੱਚਿਆਂ ਨੂੰ ਦੋ ਭਾਸ਼ਾਵਾਂ ਨਾਲ ਪਾਲਣ ਬਾਰੇ ਉਹ ਮਾਪਿਆਂ ਅਤੇ ਡੇਕੇਅਰ ਸੈਂਟਰਾਂ ਦੀ ਕਾਊਂਸਿਲਿੰਗ ਕਰ ਰਹੇ ਹਨ।  

 

ਡਾਕਟਰ ਰਾਹਤ ਨਕਵੀ  ਯੂਨੀਵਰਸਿਟੀ ਔਫ ਕੈਲਗਰੀ ਦੀ ਫੈਕਲਟੀ ਔਫ ਐਜੁਕੇਸ਼ਨ ਦੇ ਸੈਕਿੰਡ ਲੈਂਗੁਏਜ ਪੈਡਾਗੌਗੀ (ਪੜ੍ਹਾਉਣ ਦੀ ਕਲਾ) ਵਿਚ ਐਸੋਸਇਏਟ ਪ੍ਰੋਫੈਸਰ ਹਨ।ਉਨ੍ਹਾਂ ਨੇ ਫਰਾਂਸ ਦੀ ਯੂਨੀਵਰਸਿਟੀ ਡੇ ਲਾ ਸੋਰਬੋਨ ਤੋਂ ਡਿਡਐਟਿਕਸ ਔਫ ਲੈਂਗੁਏਜਿਸ ਵਿਚ ਪੀ ਐਚ ਡੀ ਹਾਸਲ ਕੀਤੀ ਹੈ। ਉਨ੍ਹਾਂ ਨੇ ਕਈ ਅੰਤਰਰਾਸ਼ਟਰੀ ਸੰਸਥਾਵਾਂ ਵਿਚ ਪੜ੍ਹਾਇਆ ਹੈ, ਜਿਨ੍ਹਾਂ ਵਿਚ ਸ਼ਾਮਲ ਹਨ, ਯੂਨੀਵਰਸਿਟੀ ਡੇ ਲਾ ਸੋਰਬੋਨ ਦੀ ਨੈਸ਼ਨਲ ਇੰਸਟੀਚਿਊਟ ਫੌਰ ਓਰੀਐਂਟਲ ਲੈਂਗੁਏਜਿਸ ਅਤੇ ਹੁਣੇ ਜਿਹੇ ਹੈੱਮਬਰਗ, ਜਰਮਨੀ ਦੀ ਯੂਨੀਵਰਸਿਟੀ ਔਫ ਹੈੱਮਬਰਗ। ਡਾਕਟਰ ਨਕਵੀ ਯੂਨੀਵਰਸਿਟੀ ਔਫ ਕੈਲਗਰੀ ਵਿਖੇ ਲੈਂਗੁਏਜ ਰਿਸਰਚ ਸੈਂਟਰ ਦੇ ਐਸੋਸਇਏਟ ਡਾਇਰੈਕਟਰ ਹਨ। ਉਨ੍ਹਾਂ ਦੇ ਮਾਹਰਤ ਦੇ ਧਿਆਨ ਦੇ ਖੇਤਰ ਹਨ, ਭਾਸ਼ਾ ਅਤੇ ਸਾਖਰਤਾ, ਪਹਿਚਾਨ ਸਬੰਧਤ ਮੁੱਦੇ ਅਤੇ ਉਭਰਦੀ ਸਾਖਰਤਾ। 2009 ਵਿਚ, ਡਾਕਟਰ ਨਕਵੀ ਯੂ. ਐਸ. ਏੇ. ਦੇ ਸਟੇਟ ਡਿਪਾਰਟਮੈਂਟ ਦੁਆਰਾ ਸਪੌਂਸਰ ਕੀਤੇ ਗਏ ਇੰਟਰਨੈਸ਼ਨਲ ਵਿਜ਼ਿਟਰ ਲੀਡਰਸ਼ਿੱਪ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਚੁਣੇ ਗਏ ਸਨ